Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Wednesday, November 3, 2010

ਹਮੇਸ਼ਾ ਧੂਮ-ਧਾਮ ਨਾਲ ਮਨਾਈਏ ਉਹ ਦਿਨ ਜਿਹੜੇ ਨਫ਼ਰਤ ਨੂੰ ਪਿਆਰ ਵਿੱਚ ਬਦਲ ਦਿੰਦੇ ਹਨ

     ਬਚਪਨ ਦੇ ਦਿਨਾਂ ਵਿੱਚ ਜਦ ਵੀ ਦੀਵਾਲੀ ਦਾ ਤਿਉਹਾਰ ਆਉਂਦਾ ਤਾਂ ਮਿਠਿਆਈਆਂ ਖਾਣ ਅਤੇ ਪਟਾਕੇ ਚਲਾਉਣ ਤੋਂ ਬਿਨਾਂ ਹੋਰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਹੁੰਦਾ ਕਿ ਇਹ ਦੀਵਾਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ, ਇਸ ਦੀ ਕੀ ਮਹੱਤਤਾ ਹੈ। ਫਿਰ ਥੋੜੇ ਵੱਡੇ ਹੋਏ ਤੇ ਹਾਈ ਸਕੂਲ 'ਚ ਪਹੁੰਚੇ ਤਾਂ ਪੰਜਾਬੀ ਵਾਲ਼ੇ ਮਾਸਟਰ ਤੇ ਹਿੰਦੀ ਵਾਲ਼ੀ ਮਾਸਟਰਨੀ ਨੇ ਦੀਵਾਲ਼ੀ ਦਾ ਲੇਖ ਲਿਖਵਾਇਆ ਜਿਸ ਰਾਹੀਂ ਉਨ੍ਹਾਂ ਦੱਸਿਆ ਕਿ ਕਿਵੇਂ ਇਸ ਤਿਉਹਾਰ ਦੀ ਸ਼ੁਰੂਆਤ ਹੋਈ, ਸਿੱਖਾਂ ਅਤੇ ਹਿੰਦੂਆਂ ਵੱਲੋਂ ਇਸ ਨੂੰ ਸਾਂਝੇ ਤਿਉਹਾਰ ਵਜੋਂ ਕਿਉਂ ਮਨਾਇਆ ਜਾਂਦਾ ਹੈ। ਥੋੜਾ ਹੋਰ ਵੱਡੇ ਹੋਏ ਤਾਂ ਇਹ ਵੀ ਸੁਨਣ ਨੂੰ ਮਿਲਿਆ ਕਿ ਇਸ ਤਿਉਹਾਰ ਨਾਲ ਸਬੰਧਤ ਕੁਝ ਗੱਲਾਂ ਇਤਿਹਾਸਕ ਹਨ ਅਤੇ ਕੁਝ ਗੱਲਾਂ ਮਿਥਿਹਾਸਕ ਹਨ। ਕਿਹੜੀਆ ਗੱਲਾਂ ਵਿੱਚ ਕਿੰਨੀ ਕੁ ਸਚਾਈ ਤੇ ਕਿੰਨਾ ਕੁ ਝੂਠ ਹੈ ਇਹ ਤਾ ਇਤਿਹਾਸਕਾਰ ਹੀ ਦੱਸ ਸਕਦੇ ਹਨ। ਪਰ ਮੇਰੀ ਸੋਚ ਤਾਂ ਇਹੋ ਹੈ ਕਿ ਜੇ ਸਾਲ ਵਿੱਚ ਕੁਝ ਦਿਨ ਇਹੋ ਜਿਹੇ ਆਉਂਦੇ ਹਨ ਜਿੰਨ੍ਹਾਂ ਦਿਨਾਂ ਵਿੱਚ ਲੋਕ ਨਫਰਤਾਂ ਨੂੰ ਭੁੱਲ ਪਿਆਰ ਨਾਲ ਇੱਕ ਦੂਜੇ ਨੂੰ ਮਿਲਦੇ ਹਨ ਤੇ ਰਲ਼-ਮਿਲ਼ ਕੇ ਜਸ਼ਨ ਮਨਾਉਂਦੇ ਹਨ। ਇਹੋ ਜਿਹੇ ਦਿਨ ਤਾਂ ਸਾਲ ਵਿੱਚ ਵਾਰ-ਵਾਰ ਆਉਣੇ ਚਾਹੀਦੇ ਹਨ। ਵਾਰ-ਵਾਰ ਕੀ ਸਗੋਂ ਹਰ ਦਿਨ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ। ਫਿਰ ਭਾਵੇਂ ਉਹ ਦਿਨ ਇਤਿਹਾਸਕ ਤੱਥਾਂ ਨਾਲ ਜੁੜਿਆ ਹੋਵੇ ਭਾਵੇਂ ਮਿਥਿਹਾਸਕ ਤੱਥਾਂ ਨਾਲ। ਕੁਝ ਸਿਆਸੀ ਲੋਕਾਂ ਨੂੰ ਛੱਡ ਸਭ੍ਹ ਦਾ ਸੁਪਨਾ ਵੀ ਤਾਂ ਇਹੋ ਹੀ ਹੈ ਕਿ ਹਰ ਪਾਸੇ ਸ਼ਾਂਤੀ ਹੋਵੇ, ਨਫ਼ਰਤ ਘਟੇ ਤੇ ਪਿਆਰ ਵਧੇ ਤਾਂ ਕਿ ਦੁਨੀਆਂ ਵਿੱਚ ਹਰ ਪਾਸੇ ਹੋ ਰਹੀ ਤਬਾਹੀ ਨੂੰ ਰੋਕਿਆ ਜਾ ਸਕੇ। ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਓ ਫਿਰ ਰਲ਼-ਮਿਲ਼ ਕੇ ਮਨਾਈਏ ਦੀਵਾਲੀ। ਇਸ ਦੀਵਾਲੀ 'ਤੇ ਸਾਰੇ ਪਹਿਲਾਂ ਤਾਂ ਇੱਕ ਝਾਤ ਬਚਪਨ ਦੇ ਦਿਨਾਂ 'ਤੇ ਪਾਈਏ, ਮਨਾਈਏ ਦੀਵਾਲੀ ਬਚਪਨ ਦੇ ਸਾਥੀਆਂ ਸੰਗ, ਕੁਝ ਪਲਾਂ ਲਈ ਹੀ ਸਹੀ ਪਰ ਭੁੱਲ ਜਾਈਏ ਜੱਗ ਦੇ ਝਮੇਲਿਆਂ ਨੂੰ। ਪਰਤ ਜਾਈਏ ਫਿਕਰਾਂ ਤੋਂ ਬੇਪਰਵਾਹ ਜ਼ਿੰਦਗੀ ਦੇ ਦਿਨਾਂ ਵਿੱਚ।

Sunday, October 17, 2010

ਜ਼ਿੰਦਗੀ ਨੂੰ ਗੀਤਾਂ 'ਚ ਪਰੋਣ ਵਾਲੇ ਇੰਦਰਜੀਤ ਹਸਨਪੁਰੀ ਨੂੰ ਯਾਦ ਕਰਦਿਆਂ



ਜ਼ਿੰਦਗੀ ਗੀਤਾਂ ਵਿੱਚ ਪਰੋ ਕੇ ਚਲਾ ਗਿਆ,

ਜ਼ਿੰਦਗੀ ਦਾ ਸਫ਼ਰ ਮੁਕਾ ਕੇ ਚਲਾ ਗਿਆ।

     ਪੰਜਾਹ ਸਾਲ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਸਭਿਆਚਾਰ, ਪੰਜਾਬ ਦੇ ਸੁੱਖਾਂ ਦੇ ਪਲ, ਪੰਜਾਬ ਦੇ ਦੁੱਖਾਂ ਦੇ ਪਲ ਅਤੇ ਹਰ ਕਿਸੇ ਦੇ ਦਿਲ ਦੀ ਗੱਲ ਨੂੰ ਗੀਤਾਂ `ਚ ਪਰੋ ਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇੰਦਰਜੀਤ ਹਸਨਪੁਰੀ ਹਜ਼ਾਰਾਂ ਗੀਤ, ਕਈ ਕਿਤਾਬਾਂ ਅਤੇ ਕਈ ਫ਼ਿਲਮਾਂ ਪੰਜਾਬੀਆਂ ਦੀ ਝੋਲੀ `ਚ ਪਾ ਕੇ ਪਿਛਲੇ ਸਾਲ 8 ਅਕਤੂਬਰ 2009 ਨੂੰ ਭਾਵੇਂ ਸਰੀਰਕ ਤੌਰ `ਤੇ ਸਾਡੇ ਤੋਂ ਵਿਛੜ ਗਿਆ ਹੈ, ਪਰ ਉਹ ਆਪਣੇ ਗੀਤਾਂ ਅਤੇ ਫਿਲਮਾਂ ਰਾਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰਹੇਗਾ।

Saturday, October 2, 2010

ਆਪਣੀ ਪਲੇਠੀ ਐਲਬਮ 'ਬਿੱਲੋ' ਰਾਹੀਂ ਸਰੋਤਿਆਂ ਦੀ ਵਾਹ ! ਵਾਹ ! ਖੱਟ ਰਿਹਾ ਹੈ ਇਟਲੀ ਵਿੱਚ ਵਸਦਾ ਗਾਇਕ ਅਵਤਾਰ ਰੰਧਾਵਾ

     ਇਟਲੀ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਕੁ ਸਾਲਾਂ ਵਿੱਚ ਜਿੱਥੇ ਵਪਾਰ ਦੇ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਉੱਥੇ ਗਾਇਕੀ ਦੇ ਖੇਤਰ ਵਿੱਚ ਵੀ ਕਈ ਨਾਂ ਉੱਭਰ ਕੇ ਸਾਹਮਣੇ ਆਏ ਹਨ। ਇਸ ਸਾਲ ਜਿਹੜਾ ਨਾਂ ਸਾਹਮਣੇ ਆਇਆ ਹੈ ਉਹ ਭਾਵੇਂ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਆਉਣ ਦੀ ਤਿਆਰੀ ਤਾਂ ਕਰਦਾ ਆ ਰਿਹਾ ਹੈ ਪਰ ਉਸਨੇ ਆਪਣੇ ਆਪ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਉਹਦੋਂ ਤੱਕ ਹਾਜ਼ਰ ਨਹੀਂ ਕੀਤਾ ਜਦ ਤੱਕ ਉਸ ਨੇ ਪ੍ਰਮਾਤਮਾ ਵੱਲੋਂ ਗਾਉਣ ਲਈ ਬਖਸ਼ੀ ਜਾਦੂਮਈ ਆਵਾਜ਼ ਦੀ ਦਾਤ ਨੂੰ ਇਬਾਦਤ ਵਾਂਗ ਰਿਆਜ ਕਰ ਕੇ ਪਰਪੱਕ ਨਹੀਂ ਕਰ ਲਿਆ। ਗਾਇਕੀ ਦੇ ਅੰਬਰ 'ਤੇ ਚਮਕੇ ਇਸ ਸਿਤਾਰੇ ਦਾ ਨਾਂ ਹੈ ਅਵਤਾਰ ਰੰਧਾਵਾ।

Monday, August 9, 2010

ਦੇਸ਼ ਨੂੰ ਖੁਸ਼ਹਾਲ ਬਨਾਉਣ ਲਈ, ਨਿੱਜ ਤੋਂ ਉੱਚਾ ਉੱਠ ਕੇ ਸੋਚਣਾ ਪਵੇਗਾ


ਹਿੰਦੋਸਤਾਨ ਨੂੰ ਆਜ਼ਾਦ ਹੋਇਆਂ 63 ਸਾਲ ਹੋ ਗਏ ਹਨ। ਸੂਰਮਿਆਂ ਕੁਰਬਾਨੀਆਂ ਦੇ ਕੇ ਦੇਸ਼ ਤਾਂ ਆਜ਼ਾਦ ਕਰਵਾ ਦਿੱਤਾ। ਪਰ ਕੀ ਅਸੀਂ ਉਸ ਆਜ਼ਾਦੀ ਦਾ ਪੂਰਾ ਆਨੰਦ ਮਾਣ ਰਹੇ ਹਾਂ? ਕੀ ਅਸੀਂ ਉਹਨਾਂ ਦੀ ਸੋਚ ਉੱਤੇ ਪਹਿਰਾ ਦੇ ਰਹੇ ਹਾਂ? ……ਮੇਰੇ ਖ਼ਿਆਲ ਮੁਤਾਬਿਕ ਬਿਲਕੁਲ ਨਹੀਂ। ਕਿਉਂਕਿ ਜੇ ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੁੰਦੇ ਤਾਂ ਅੱਜ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖੇ ਢਿੱਡ ਸੜਕਾਂ ਕਿਨਾਰੇ ਨਾ ਸੌਣਾ ਪੈਂਦਾ, ਡਿਗਰੀਆਂ ਲੈ ਕੇ ਸੜਕਾਂ 'ਤੇ ਧਰਨੇ ਦੇ ਕੇ ਨੌਕਰੀਆਂ ਮੰਗਦਿਆਂ ਡਾਂਗਾ ਨਾ ਖਾਣੀਆਂ ਪੈਂਦੀਆਂ, ਨਿੱਕੇ-ਨਿੱਕੇ ਦਫਤਰੀ ਕੰਮਾਂ ਲਈ ਗੁਲਾਮਾਂ ਵਾਂਗ ਲੇਲੜੀਆ ਨਾ ਕੱਡਣੀਆਂ ਪੈਂਦੀਆਂ, ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਤਮ ਹੱਤਿਆ ਕਰਨ ਲਈ ਮਜ਼ਬੂਰ ਨਾ ਹੁੰਦਾ। ਦੇਸ਼ ਕਿਵੇਂ ਆਜ਼ਾਦ ਹੋਇਆ ਇਸ ਨੂੰ ਆਜ਼ਾਦ ਕਰਵਾਉਣ ਲਈ ਕੀ-ਕੀ ਕਰਨਾ ਪਿਆ ਇਹ ਤੁਸੀਂ ਮੇਰੇ ਤੋਂ ਵੀ ਬੇਹਤਰ ਜਾਣਦੇ ਹੋਵੋਂਗੇ। ਮੈਂ ਆਪਣੀ ਸੋਚ ਮੁਤਾਬਿਕ ਅੱਜ ਤੁਹਾਡਾ ਥੋੜਾ ਜਿਹਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ

Sunday, July 11, 2010

ਪੁੱਤ ਨੂੰ ਤਰਸਣ ਵਾਲਿਓ !!! ਕਿਤੇ ਪੁੱਤ ਨੂੰ ਆਪਣੇ ਹੱਥੀਂ ਕਤਲ ਨਾ ਕਰਾ ਆਇਓ

     ਹਰ ਇਨਸਾਨ ਜ਼ਿੰਦਗੀ ਨੂੰ ਆਪੋ-ਆਪਣੇ ਢੰਗ ਨਾਲ ਜਿਉਣਾ ਚਾਹੁੰਦਾ ਹੈ। ਆਪਣੇ ਢੰਗ ਨਾਲ ਜਿ਼ਦਗੀ ਜਿਉਣ ਲਈ ਉਹ ਕੁਦਰਤੀ ਨਿਯਮਾਂ ਤੇ ਉਹਨਾਂ ਸਾਰੀਆਂ ਚੀਜਾਂ ਨੂੰ ਬਦਲਣ ਦੀ ਕੋਸਿ਼ਸ਼ ਕਰਦਾ ਹੈ, ਜਿਹੜੀਆਂ ਉਸ ਨੂੰ ਚੰਗੀਆ ਨਹੀਂ ਲੱਗਦੀਆਂ। ਪਰ ਸਭ੍ਹ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਜੋ ਕੁਝ ਇਨਸਾਨ ਬਦਲ ਸਕਦਾ ਹੈ, ਉਸ ਨੂੰ ਬਦਲ ਕੇ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਉਹ ਸੋਚਦਾ ਹੈ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਇਸ ਦੇ ਜ਼ਰੀਏ ਉਹ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਕੋਈ ਗੱਲ ਉਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਉਸ ਨੂੰ ਰੱਬ ਦਾ ਭਾਣਾ ਕਹਿ ਕੇ ਮੰਨਣ ਲਈ ਵੀ ਤਿਆਰ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਤਾਂ ਇੱਕ ਪਾਸੇ, ਇਨਸਾਨ ਤਾਂ ਆਪਣੀ ਸਾਇੰਸ ਦੀ ਤਰੱਕੀ ਦੇ ਜ਼ਰੀਏ ਮਾਂ ਦੇ ਗਰਭ ਵਿੱਚ ਪਲ਼ ਰਹੇ ਬੱਚੇ ਦੇ ਸੈਕਸ ਦਾ ਜ਼ਾਇਜਾ ਲੈ ਕੇ,
ਉਸ ਦੇ ਜਨਮ ਦਾ ਫੈਸਲਾ ਵੀ ਖ਼ੁਦ ਕਰਨਾ ਚਾਹੁੰਦਾ ਹੈ ਕਿ ਉਸ ਬੱਚੇ ਨੂੰ ਜਨਮ ਲੈਣਾ ਚਾਹੀਦਾ ਹੈ ਜਾਂ ਨਹੀਂ। ਸਾਇੰਸ ਦੀ ਇਸ ਤਰੱਕੀ ਦਾ ਸਿ਼ਕਾਰ

Monday, June 28, 2010

ਬੜੇ ਮੁੱਕ ਗਏ ਮੁਕਾਉਣ ਵਾਲੇ

        ਰੋਕ ਟੋਕ ਕਿਸੇ ਨੂੰ ਵੀ ਚੰਗੀ ਨਹੀੰ ਲੱਗਦੀ, ਨਸ਼ਾ ਕਰਨ ਵਾਲਿਆਂ ਨੂੰ ਤਾਂ ਖਾਸ ਕਰਕੇ। ਉਹਨਾਂ ਨੂੰ ਤਾਂ ਰੋਕਣ ਟੋਕਣ ਵਾਲਾ ਬੰਦਾ ਦੁਸ਼ਮਣ ਵਾਂਗ ਲੱਗਦਾ ਹੈ। ਹਾਲਾਂਕਿ ਉਹ ਉਹਨਾਂ ਦੇ ਭਲੇ ਲਈ ਹੀ ਕਹਿ ਰਿਹਾ ਹੁੰਦਾ, ਪਰ ਫਿਰ ਵੀ ਉਹਨਾਂ ਨੂੰ ਲੱਗਦਾ ਜਿਵੇਂ ਉਹ ਉਹਨਾਂ ਦੀ ਮਸਤੀ ਭਰੀ ਜਿੰਦਗੀ ਤੋਂ ਸਾੜਾ ਕਰਦਾ ਇਸ ਤਰ੍ਹਾਂ ਕਹਿ ਰਿਹਾ ਹੋਵੇ। ਪਰ ਜਦੋਂ ਤੱਕ ਉਹਨਾਂ ਨੂੰ ਕਹੀ ਗੱਲ ਦਾ ਅਹਿਸਾਸ ਹੁੰਦਾ ਹੈ
ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਮੇਰੀ ਸੋਚ ਤਾਂ ਇਹੋ ਹੈ ਕਿ ਜੇ ਕੋਈ ਨਜ਼ਦੀਕੀ ਕਿਸੇ ਗਲਤ ਰਾਸਤੇ ਵੱਲ ਜਾ ਰਿਹਾ ਹੈ, ਤਾਂ ਉਸ ਨੂੰ ਰੋਕਣਾ ਅਤੇ ਉਸ ਦੀਆਂ ਗਲਤ ਆਦਤਾਂ ਨੂੰ ਟੋਕਣਾ ਸਾਡਾ ਫਰਜ ਬਣਦਾ ਹੈ। ਵੱਧ ਤੋਂ ਵੱਧ ਉਹ ਥੋੜਾ ਬਹੁਤਾ ਗੁੱਸਾ ਹੀ ਕਰੇਗਾ। ਜੇ ਅਸੀਂ ਉਸ ਦੇ ਗੁੱਸੇ ਹੋਣ ਦੇ ਡਰੋਂ ਉਸ ਨੂੰ ਗਲਤ ਰਸਤੇ ਜਾਣ ਤੋਂ ਨਹੀਂ ਰੋਕਾਗੇ ਤਾਂ ਇਕ ਦਿਨ ਉਸਨੂੰ ਤਬਾਹ ਹੁੰਦਿਆਂ ਵੇਖ ਅਸੀਂ ਖੁਦ ਨੂੰ ਵੀ ਦੋਸ਼ੀ ਮਹਿਸੂਸ ਕਰਾਂਗੇ ਤੇ ਫਿਰ ਐਵੇਂ ਮੱਥੇ ‘ਤੇ ਹੱਥ ਮਾਰ ਕੇ "ਜੇ ਮੈਂ ਉਸ ਨੂੰ ਰੋਕ ਦਿੰਦਾ ਤਾਂ......, ਜੇ ਮੈਂ ਉਸ ਨੂੰ ਟੋਕ ਦਿੰਦਾ ਤਾਂ ਸ਼ਾਇਦ ...............,

Wednesday, May 12, 2010

ਕਿੱਥੇ ਜਾਣ ਉਹ ਜਿਹੜੇ ਸਭ ਕੁਝ ਵੇਚ ਕੇ ਆਏ ਹਨ ???

            ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਅੱਖਾਂ ’ਚ ਸੁਪਨੇ ਸਜਾਈ ਦਸ-ਦਸ ਲੱਖ ਏਜੰਟਾਂ ਨੂੰ ਦੇ ਕੇ ਪੰਜਾਬੀ ਇਟਲੀ ਆ ਰਹੇ ਹਨ। ਹਰ ਇੱਕ ਦੇ ਇੱਥੇ ਆਉਣ ਦੀ ਕਹਾਣੀ ਭਾਵੇਂ ਵੱਖੋ-ਵੱਖਰੀ ਹੈ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਅਕਸਰ ਆਪੋ ਵਿੱਚ ਗੱਲਾਂ ਕਰਦਿਆਂ ਤਕਰੀਬਨ ਸਾਰਿਆਂ ਦਾ ਇਹੋ ਕਹਿਣਾ ਹੁੰਦਾ ਹੈ ਕਿ ਆਪਣਾ ਦੇਸ਼ ਤੇ ਘਰ ਪਰਿਵਾਰ ਛੱਡਣ ਨੂੰ ਕੀਹਦਾ ਜੀਅ ਕਰਦਾ ਬਸ ਢਿੱਡ ਕਾਰੇ ਕਰਵਾਉਂਦਾ। ਪਰ ਸੱਚ ਸਾਰਿਆਂ ਨੂੰ ਪਤਾ ਕਿ ਢਿੱਡ ਵਿਚਾਰੇ ਦਾ ਕੋਈ ਕਸੂਰ ਨਹੀਂ,ਇਹ ਤਾਂ ਦੋ-ਚਾਰ ਰੋਟੀਆਂ ਨਾਲ ਸਬਰ ਕਰ ਲੈਂਦਾ ਟਿਕਣ ਤਾਂ ਸਾਨੂੰ

Sunday, May 9, 2010

ਬਲਦਾਂ ਦੇ ਸ਼ੌਕੀਨ ‘ਗਰੇਵਾਲ’


 ਦੁਨੀਆਂ ਵਿੱਚ ਹਰ ਇਨਸਾਨ ਦਾ ਸ਼ੌਕ ਵੱਖੋ-ਵੱਖਰਾ ਹੈ। ਕਿਸੇ ਨੂੰ ਖੇਡਣ ਦਾ, ਕਿਸੇ ਨੂੰ ਲਿਖਣ ਦਾ, ਕਿਸੇ ਨੂੰ ਪੜ੍ਹਨ ਦਾ, ਕਿਸੇ ਨੂੰ ਘੁੰਮਣ ਦਾ…… ਪਰ ਆਪਣੇ ਸ਼ੌਕ ਨੂੰ ਜਿਉਂਦਾ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦਾ, ਕਿਉਂਕਿ ਜਿ਼ੰਦਗੀ ਜਿਉਣ ਲਈ ਅਤੇ ਪਰਿਵਾਰ ਪਾਲਣ ਵਾਸਤੇ ਪਹਿਲਾਂ ਆਮਦਨ ਦੇ ਸਾਧਨ ਲਈ ਕੋਈ ਨਾ ਕੋਈ ਕਿੱਤਾ ਕਰਨਾ ਜਰੂਰੀ ਹੈ। ਉਹ ਗੱਲ ਵੱਖਰੀ ਹੈ ਕਿ ਕਿਸਮਤ ਨਾਲ ਕਿਸੇ ਦਾ ਸ਼ੌਕ ਉਸਦਾ ਕਿੱਤਾ ਵੀ ਬਣ ਜਾਵੇ,

Saturday, May 1, 2010

ਸੌਦਿਆਂ ਵਾਂਗ ਹੋਏ ਰਿਸ਼ਤੇ, ਅੱਜ ਨਹੀਂ ਤਾਂ ਕੱਲ ਤਿੜਕੇ ਹੀ ਤਿੜਕੇ

        ਸਮਾਜ ਵਿੱਚ ਚੱਲ ਰਹੀਆਂ ਗਲਤ ਰੀਤਾਂ ਨੂੰ ਬਦਲਣ ਜਾਂ ਖਤਮ ਕਰਨ ਦੀ ਗੱਲ ਤਾਂ ਅਸੀਂ ਸਾਰੇ ਹੀ ਕਰਦੇ ਹਾਂ ਪਰ ਉਹਨਾਂ ਨੂੰ ਬਦਲਣ ਵਿੱਚ ਆਪਾਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ ਇਹ ਸਾਰਿਆਂ ਨੂੰ ਪਤਾ ਹੀ ਹੈ, ਦੱਸਣ ਦੀ ਲੋੜ ਨਹੀਂ। ਸਿਆਣੇ ਕਹਿੰਦੇ ਨੇ ਕਿ ਜੇ ਕੋਈ ਕਾਰਜ ਕਰਨ ਲੱਗਿਆਂ ਨੀਅਤ ਵਿੱਚ ਖੋਟ ਰੱਖੀਏ ਤਾਂ ਉਹ ਕਾਰਜ ਕਦੇ ਸਿਰੇ ਨਹੀਂ ਚੜ੍ਹਦਾ ਹੁੰਦਾ।
ਜੇ ਗੱਲ ਕਰੀਏ ਦਾਜ ਵਰਗੀ ਲਾਹਨਤ ਦੀ ਰੀਤ ਦੀ ਕਿ ਇਸ ਨੂੰ ਖਤਮ ਕਰਨ ਲਈ ਕਿੰਨਾ ਇਸ ਦੇ ਖਿਲਾਫ ਲਿਖਿਆ ਗਿਆ, ਕਿੰਨਾ ਪ੍ਰਚਾਰ ਇਸ ਦੇ ਖਿਲਾਫ ਹੋਇਆ। ਪਰ ਫਿਰ ਵੀ ਇਸ ਦੇ ਖਤਮ ਹੋਣ ਦੀ ਗੱਲ ਤਾਂ ਦੂਰ, ਇਹ ਘਟੀ ਵੀ ਨਹੀਂ, ਸਗੋਂ ਵਧੀ ਹੀ ਹੈ। ਇਸ ਦਾ ਮਤਲਬ ਸਾਡੀ ਨੀਅਤ ਵਿੱਚ ਜਰੂਰ ਖੋਟ ਹੈ।

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨਾ ਵੀ ਮਿਲ ਜਾਵੇ, ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਪਰ ਜਿਨ੍ਹਾਂ ਦਾ ਸਬਰ ਹਿੱਲਿਆ ਹੋਇਆ ਹੋਵੇ, ਉਹ ਦਿਨਾਂ ਵਿੱਚ ਹੀ
ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਣਨ ਦੀ ਸੋਚਦੇ ਹਨ। ਗੱਲ ਕੀ, ਨੜਿੱਨ੍ਹਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ।

ਪਿਸਤੌਲ ਬੰਦੂਕਾਂ ਦੇ ਕਲਚਰ ਤੋਂ, ਤੰਗ ਆ ਗਏ ਹਾਂ ਡਾਢੇ - ਗੁਰਵਿੰਦਰ ਬਰਾੜ



              ਪੰਜਾਬੀ ਗਾਇਕੀ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ। ਬਹੁਤ ਸਾਰੇ ਨੌਜਵਾਨ ਇਸ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਗਾਇਕ ਇੰਨੇ ਜ਼ਿਆਦਾ ਹੋ ਚੁੱਕੇ ਹਨ ਕਿ ਨਵੇਂ ਗਾਇਕ ਲਈ ਪੈਰ ਜਮਾਉਣੇ ਸੌਖੀ ਗੱਲ ਨਹੀਂ। ਹਰ ਕੋਈ ਸਫਲ ਹੋਣ ਲਈ ਆਪੋ ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਕੋਈ ਕਈ ਕਈ ਸਾਲ ਸੰਗੀਤਕ ਸਿੱਖਿਆ ਲੈ ਕੇ ਇਸ ਖੇਤਰ ਵਿੱਚ ਆਉਂਦਾ ਹੈ, ਕੋਈ ਸੋਚਦਾ ਹੈ ਕਿ ਵੀਡੀਓ ਦਾ ਜ਼ਮਾਨਾ ਹੈ, ਸ਼ਾਇਦ ਵਧੀਆ ਵੀਡੀਓ ਬਣਾ ਕੇ ਸਫਲ ਹੋ ਜਾਵੇਗਾ। ਕੋਈ ਘਟੀਆ ਸੋਚ ਵਾਲਾ ਲੱਚਰ ਗੀਤ ਗਾ ਕੇ ਜਾਂ ਲੱਚਰ ਵੀਡੀਓ ਬਣਾ ਕੇ ਸਫ਼ਲ ਹੋਣਾ ਚਾਹੁੰਦਾ ਹੈ।
 ਬਿਨਾਂ ਇਹ ਸੋਚੇ ਸਮਝੇ ਕਿ ਇਸ ਦਾ ਬੱਚਿਆਂ ਉੱਤੇ ਕੀ ਅਸਰ ਪਵੇਗਾ। ਕੀ ਇਸ ਗੀਤ ਨੂੰ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਂ ਵੇਖਿਆ ਜਾ ਸਕੇਗਾ ਜਾ ਨਹੀਂ?