Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Saturday, January 15, 2011

ਵੱਖਰੀ ਪਹਿਚਾਣ........ਕਹਾਣੀ

    ਸੁਰਖ਼ਾਬ ਸਕੂਲ 'ਚ ਪੜ੍ਹਦਿਆਂ ਹੀ ਇਹ ਸੋਚ ਲੈ ਕੇ ਅੱਗੇ ਵੱਧਦਾ ਆ ਰਿਹਾ ਸੀ ਕਿ ਉਸ ਨੇ ਦੁਨੀਆਂ ਦੀ ਭੀੜ ਵਿੱਚ ਨਹੀਂ ਰੁਲਣਾ। ਉਸ ਨੇ ਬਹੁਤ ਸਾਰਾ ਪੈਸਾ ਕਮਾਉਣਾ ਹੈ ਤੇ ਆਪਣੀ ਵੱਖਰੀ ਪਹਿਚਾਣ ਬਨਾਉਣੀ ਹੈ। ਉਸ ਨੇ ਚੰਗੀ ਪੜ੍ਹਾਈ ਕਰ ਕੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਛੇਤੀ ਕਿਤੇ ਤਾਂ ਕੋਈ ਨੌਕਰੀ ਲਈ ਹਾਂ ਨਾ ਕਰਦਾ, ਜੇ ਕਿਤੇ ਹਾਂ ਹੁੰਦੀ ਤਾਂ ਉਹ ਖੁਦ ਨਾਂਹ ਕਰ ਦਿੰਦਾ। ਕਿਉਂਕਿ ਉਸ ਨੂੰ ਲੱਗਦਾ ਕਿ ਇਹ ਨੌਕਰੀ ਮੰਜਿਲ 'ਤੇ ਪਹੁੰਚਾਉਣ ਦੀ ਥਾਂ ਉਸ ਨੂੰ ਦੁਨੀਆਂ ਦੀ ਭੀੜ ਦਾ ਹੀ ਹਿੱਸਾ ਬਣਾ ਦੇਵੇਗੀ। ਨੌਕਰੀ ਦੀ ਭਾਲ ਛੱਡ ਉਸ ਨੇ ਛੋਟੇ-ਮੋਟੇ ਵਪਾਰ ਤੋਂ ਸ਼ੁਰੂਆਤ ਕਰਨ ਦੀ ਸੋਚੀ। ਉਸ ਨੇ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ, ਪਰ ਕਾਮਯਾਬੀ ਨਾ ਮਿਲਦੀ ਵੇਖ ਇਹ ਕੰਮ ਛੱਡ ਮੁਰਗੀਆਂ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅਚਾਨਕ ਬਿਮਾਰੀ ਪੈਣ ਨਾਲ ਮੁਰਗੀਆਂ ਮਰਨ ਕਰ ਕੇ ਇਸ ਕੰਮ 'ਚ ਵੀ ਘਾਟਾ ਪੈ ਗਿਆ। ਅਖ਼ੀਰ ਉਸ ਨੇ ਹੋਰਾਂ ਲੋਕਾਂ ਵੱਲ ਵੇਖ ਪੱਛਮੀ ਮੁਲਕਾਂ ਵਿੱਚ ਜਾ ਕੇ ਆਪਣੀ ਕਿਸਮਤ ਅਜਮਾਉਣ ਬਾਰੇ ਸੋਚਿਆ।