Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Friday, August 26, 2011

ਨਕਾਬ


ਅੰਦਾਜਾ ਸੀਰਤ ਦਾ ਸੂਰਤ ਤੋਂ ਲਾ ਲੈਨਾ ਏਂ,
ਤਾਹੀਓਂ ਹਰ ਬਾਰ ਧੋਖਾ ਤੂੰ ਖਾਹ ਲੈਨਾ ਏਂ,
ਭੁੱਲ ਜਾਨਾ ਕੰਡਿਆਂ ਨੂੰ ਜਦੋਂ ਛੂੰਹਦਾ ਗੁਲਾਬ ਏਂ।
ਸੋਚ ਸਮਝ ਕੇ ਚੱਲ ਸੱਜਣਾ, ਹਰ ਚਿਹਰੇ 'ਤੇ ਨਕਾਬ ਏ।


ਇੱਥੇ ਹਾਸਿਆਂ ਪਿੱਛੇ ਹੰਝੂ ਨੇ, ਤੇ ਹੰਝੂਆਂ ਪਿੱਛੇ ਹਾਸੇ,
ਇਹ ਕਲਾਕਾਰਾਂ ਦੀ ਦੁਨੀਆ ਏ, ਜੋ ਖੇਡੇ ਨਿੱਤ ਤਮਾਸ਼ੇ,
ਦੱਸ ਕਿੰਝ ਪਰਖੇਂਗਾ ਕੀਹਨੂੰ, ਹਰ ਕੋਈ ਚਾਲਬਾਜ ਏ।
ਸੋਚ ਸਮਝ ਕੇ ਚੱਲ ਸੱਜਣਾ, ਹਰ ਚਿਹਰੇ 'ਤੇ ਨਕਾਬ ਏ।

ਗੱਲ ਸ਼ਾਤੀ ਦੀ ਕਰਦੇ, ਪਰ ਤੁਰਦੇ ਚੁੱਕ ਕੇ ਅਸਲੇ,
ਮੀਂਹ ਬੰਬਾਂ ਗੋਲੀਆਂ ਦੇ, ਕਦੋਂ ਹੱਲ ਕਰਦੇ ਨੇ ਮਸਲੇ,
ਦੋਸ਼ੇ ਬੇਦੋਸ਼ੇ ਪਰਖਣ ਲਈ, ਇਨ੍ਹਾਂ ਕਿਹੜੀ ਪੜ੍ਹੀ ਕਿਤਾਬ ਏ।
ਸੋਚ ਸਮਝ ਕੇ ਚੱਲ ਸੱਜਣਾ, ਹਰ ਚਿਹਰੇ 'ਤੇ ਨਕਾਬ ਏ।

'ਰਾਜੂ' ਹੋਰਾਂ ਨੂੰ ਕੀ ਆਖੇਂ, ਤੂੰ ਵੀ ਕਿਹੜਾ ਘੱਟ ਏਂ,
ਗੱਲ ਦਿਲ ਦੀ ਨਾ ਦੱਸੇਂ, ਬੱਸ ਲੈਨਾ ਚੁੱਪ ਵੱਟ ਏਂ,
ਤੇਰੀ ਇਸ ਚੁੱਪ ਪਿੱਛੇ, ਖ਼ੌਰੇ ਕਿਹੜਾ ਰਾਜ਼ ਏ।
ਸੋਚ ਸਮਝ ਕੇ ਚੱਲ ਸੱਜਣਾ, ਹਰ ਚਿਹਰੇ 'ਤੇ ਨਕਾਬ ਏ।



No comments:

Post a Comment