Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Tuesday, November 6, 2012

ਬੀਤੇ ਪਲਾਂ ਦੀ ਭਾਲ਼ ਵਿੱਚ ਭਟਕਦੇ ਪ੍ਰਦੇਸੀ

ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਪ੍ਰਦੇਸੀ ਭੈਣ-ਭਰਾ ਕੰਮਾਂ ਕਾਰਾਂ ਦੇ ਰੁਝੇਂਵਿਆਂ ਤੋਂ ਕੁਝ ਸਮੇਂ ਦੀ ਛੁੱਟੀ ਲੈ ਵਤਨਾਂ(ਪੰਜਾਬ) ਨੂੰ ਜਾ ਰਹੇ ਨੇ। ਕੋਈ ਦੀਵਾਲੀ, ਕੋਈ ਲੋਹੜੀ ਤੇ ਕੋਈ ਮਾਘੀ ਮੇਲਾ ਪੰਜਾਬ ਵਿੱਚ ਵੇਖਣਾ ਚਾਹੁੰਦਾ। ਕੋਈ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਜਾਂ ਫ਼ਿਰ ਕੋਈ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਜਾ ਰਿਹਾ। ਹਰ ਇੱਕ ਦੇ ਦਿਲ ਵਿੱਚ ਵਤਨਾਂ ਨੂੰ ਜਾਣ ਦੀ ਤਾਂਘ ਅਤੇ ਚਾਅ ਹੈ। ਜਿਵੇਂ ਗਾਇਕ ਹੈਪੀ ਵਿਰਕ ਨੇ ਆਪਣੀ ਐਲਬਮ "ਅਰਮਾਨ" ਵਿੱਚ ਜਸਵਿੰਦਰ ਸੰਧੂ ਦਾ ਲਿਖਿਆ ਇੱਕ ਬਹੁਤ ਹੀ ਪਿਆਰਾ ਗੀਤ ਗਾਇਆ ਸੀ "ਪਾਣੀ ਨੂੰ ਪੱਤਣਾਂ ਦੀ, ਪ੍ਰਦੇਸੀ ਨੂੰ ਵਤਨਾਂ ਦੀ, ਤਾਂਘ ਤਾਂ ਰਹਿੰਦੀ ਏ।" ਪਰ ਆਮ ਤੌਰ ਤੇ ਵੇਖਣ ਸੁਨਣ ਵਿੱਚ ਆਉਂਦਾ ਹੈ ਕਿ ਵਾਪਸੀ ਮੌਕੇ ਬਹੁਤਿਆਂ ਵਿੱਚ ਨਿਰਾਸ਼ਾ ਪਾਈ ਜਾਂਦੀ ਹੈ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਵਤਨ ਛੱਡਣ ਦਾ ਦੁੱਖ ਹੁੰਦਾ, ਸਗੋਂ ਇਸ ਲਈ ਕਿ ਉਨ੍ਹਾਂ ਨੂੰ ਲੱਗਦਾ ਪਿੰਡਾਂ ਵਿੱਚ ਪਹਿਲਾਂ ਵਾਲੀ ਰੌਣਕ ਨਹੀਂ ਰਹੀ, ਲੋਕਾਂ ਵਿੱਚ ਪਹਿਲਾਂ ਵਾਂਗ ਪਿਆਰ ਨਹੀਂ ਰਿਹਾ। ਇਹ ਗੱਲ ਜਿਆਦਾਤਰ ਉਨ੍ਹਾਂ ਤੋਂ ਸੁਨਣ ਨੂੰ ਮਿਲਦੀ ਹੈ ਜਿਹੜੇ ਕਈ ਸਾਲਾਂ ਬਾਅਦ ਵਤਨੀ ਵਾਪਿਸ ਪਰਤਦੇ ਨੇ। ਕੀ ਇਹ ਸੱਚ ਹੈ ਕਿ ਸਭ ਕੁਝ ਬਦਲ ਗਿਆ ਹੈ? ਜਾਂ ਫ਼ਿਰ ਪਰਦੇਸੀ ਆਪਣੇ ਪਿੰਡ ਜਾਂ ਪੰਜਾਬ ਵਿੱਚ ਉਹ ਕੁਝ ਲੱਭਦਾ ਰਿਹਾ ਜਿਸ ਨੇ ਸਮੇਂ ਨਾਲ ਬਦਲ ਹੀ ਜਾਣਾ ਸੀ। ਪਿਛਲੇ ਸਾਲ ਜਦੋਂ ਮੈਂ ਪੰਜਾਬ ਗਿਆ ਮੇਰਾ ਇੱਕ ਦੋਸਤ ਮੈਨੂੰ ਪੁੱਛਣ ਲੱਗਾ "ਯਾਰ ਜਿੰਨੇ ਬਾਹਰੋਂ ਆਉਂਦੇ ਆ ਸਾਰੇ ਕਹਿੰਦੇ ਰਹਿੰਦੇ ਆ ਪਿੰਡ ਪਹਿਲਾਂ ਵਰਗਾ ਨਹੀਂ ਰਿਹਾ। ਤੈਨੂੰ ਕਿਵੇਂ ਲੱਗਦਾ?" ਮੈਂ ਜਿਸ ਤਰ੍ਹਾਂ ਮਹਿਸੂਸ ਕਰਦਾ ਸੀ ਉਸ ਨਾਲ ਸਾਂਝਾ ਕੀਤਾ। ਪ੍ਰਦੇਸੀਆਂ ਨੂੰ ਸਭ ਕੁਝ ਬਦਲਿਆ ਬਦਲਿਆ ਕਿਉਂ ਲੱਗਦਾ, ਇਸ ਬਾਰੇ ਜੋ ਮੇਰੇ ਵਿਚਾਰ ਨੇ ਜਾਂ ਜਿਸ ਨਜ਼ਰੀਏ ਮੈਂ ਇਸ ਨੂੰ ਵੇਖਦਾ ਹਾਂ ਆਪ ਸਭ ਨਾਲ ਸਾਂਝਾ ਕਰਨਾ ਚਾਹਾਂਗਾ ਇਹ ਕਿੰਨਾ ਕੁ ਸਹੀ ਹੈ ਜਾਂ ਗ਼ਲਤ ਇਹ ਤੁਸੀਂ ਪੜ੍ਹ ਕੇ ਦੱਸਿਓ। ਭੈਣਾਂ-ਭਰਾਵਾਂ ਨਾਲ ਜ਼ਾਇਦਾਦ ਦੇ ਝਗੜੇ ਜਾਂ ਹੋਰ ਦਫ਼ਤਰੀ ਸਮੱਸਿਆਵਾਂ ਨੂੰ ਇੱਕ ਪਾਸੇ ਰੱਖ ਲਈਏ ਕਿਉਂਕਿ ਇਹ ਵੱਖਰਾ ਤੇ ਬਹੁਤ ਲੰਬਾ ਵਿਸ਼ਾ ਹੋ ਜਾਵੇਗਾ। ਮੈਂ ਗੱਲ ਕਰ ਰਿਹਾਂ ਸਿਰਫ਼ ਉਸ ਪੱਖ ਤੋਂ ਕਿ ਜਦੋਂ ਅਸੀਂ ਵਤਨਾ ਨੂੰ ਜਾਣਾ ਹੁੰਦਾ ਤਾਂ ਅਸੀਂ ਇੱਕ ਵਾਰ ਫ਼ਿਰ ਉਨ੍ਹਾਂ ਪਲਾਂ ਦਾ ਆਨੰਦ ਮਾਨਣਾ ਚਾਹੁੰਦੇ ਹਾਂ ਜਿਹੜੇ ਬਹੁਤ ਸਾਲ ਪਹਿਲਾਂ ਪੰਜਾਬ ਵਿੱਚ ਗੁਜ਼ਾਰੇ ਹੁੰਦੇ ਹਨ। ਪਰ ਉਹ ਪਲ ਸਾਨੂੰ ਨਹੀਂ ਲੱਭਦੇ ਤੇ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਕਿਹੜੇ ਨੇ ਉਹ ਪਲ ਤੇ ਸਾਨੂੰ ਕਿਉਂ ਨਹੀਂ ਲੱਭਦੇ ਉਹ ਪਲ!!!

ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ

      
     ਆਮ ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੋਹ ਜਾਂਦੀ ਹੈ। ਰਚਨਾ ਦੇ ਜ਼ਰੀਏ ਰਚਣਹਾਰੇ ਦੀ ਵੀ ਪਾਠਕ ਦੇ ਦਿਲ ਵਿੱਚ ਖਾਸ ਜਗ੍ਹਾ ਬਣ ਜਾਂਦੀ ਹੈ। ਉਸ ਤੋਂ ਬਾਅਦ ਪਾਠਕ ਉਸ ਲੇਖਕ ਦੀ ਕੋਈ ਵੀ ਰਚਨਾ ਪੜ੍ਹੇ ਵਗੈਰ ਨਹੀਂ ਰਹਿ ਸਕਦਾ। ਫ਼ਿਰ ਪਾਠਕ ਦੇ ਦਿਲ ਵਿੱਚ ਉਸ ਲੇਖਕ ਨੂੰ ਮਿਲਣ ਦੀ ਰੀਝ ਜਰੂਰ ਜਾਗ ਉਠਦੀ ਹੈ। ਉਹ ਲੇਖਕ ਬਾਰੇ ਹੋਰ ਬਹੁਤ ਕੁਝ ਜਾਨਣਾ ਚਾਹੁੰਦਾ ਹੈ। ਜਿਵੇਂ ਲੇਖਕ ਦੇ ਸੁਭਾਅ ਬਾਰੇ, ਉਸ ਦੇ ਲੇਖਣੀ ਸਫ਼ਰ ਬਾਰੇ ਅਤੇ ਖਾਸ ਕਰ ਕੇ ਉਹ ਜਾਨਣਾ ਚਾਹੁੰਦਾ ਹੈ ਕਿ ਉਹ ਜਿੰਨ੍ਹਾਂ ਵਧੀਆ ਲੇਖਕ ਹੈ ਕੀ ਉਨ੍ਹਾਂ ਵਧੀਆ ਇਨਸਾਨ ਵੀ ਹੈ? ਜੇ ਮਿਲਣ ਤੇ ਲੇਖਕ ਪਾਠਕ ਦੀਆਂ ਉਮੀਦਾਂ ਤੇ ਖ਼ਰਾ ਉੱਤਰੇ ਤਾਂ ਪਾਠਕ ਅਤੇ ਲੇਖਕ ਵਿੱਚ ਇੱਕ ਅਟੁੱਟ ਸਾਂਝ ਬਣ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਸਮਰੱਥਾ ਰੱਖਦਾ ਹੈ ਇਟਲੀ ਵੱਸਦਾ ਲੇਖਕ ਪ੍ਰਭਜੀਤ ਨਰਵਾਲ। ਕੋਈ ਵੀ ਪਾਠਕ ਇੱਕ ਵਾਰ ਉਸ ਦੀ ਰਚਨਾ ਪੜ੍ਹ ਲਵੇ ਤਾਂ ਉਸ ਦਾ ਪ੍ਰਸੰਸਕ ਬਣੇ ਬਿਨਾ ਨਹੀਂ ਰਹਿ ਸਕਦਾ। ਜੇ ਕਿਤੇ ਪ੍ਰਭਜੀਤ ਨੂੰ ਮਿਲਣ ਦਾ ਸਬੱਬ ਬਣ ਜਾਵੇ ਤਾਂ ਪਾਠਕ ਜਿੰਨਾ ਉਸ ਦੀ ਲੇਖਣੀ ਦਾ ਮੁਰੀਦ ਹੁੰਦਾ ਹੈ, ਉਸ ਤੋਂ ਜ਼ਿਆਦਾ ਉਹ ਪ੍ਰਭਜੀਤ ਦੇ ਇਨਸਾਨੀਅਤ ਪੱਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਪ੍ਰਭਜੀਤ ਬੜੇ ਮਿਲਾਪੜੇ ਸੁਭਾਅ ਦਾ ਮਾਲਕ ਹੈ। ਉਸ ਦੀਆਂ ਰਚਨਾਵਾਂ ਦੁਨੀਆਂ ਦੇ ਕੋਨੇ-ਕੋਨੇ ਤੋਂ ਛਪਦੇ ਪੰਜਾਬੀ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਉਹ ਹੁਣ ਤੱਕ ਤਿੰਨ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕਿਆ ਹੈ। ਉਸ ਦੇ ਕਈ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ।

Wednesday, August 29, 2012

ਕਲਾ ਦਾ ਪੁਜਾਰੀ-ਸਾਬਰ ਅਲੀ 'ਮੋਰਿੰਡਾ'


     ਕਲਾ ਨਾਲ਼ ਅੰਤਾਂ ਦਾ ਮੋਹ ਰੱਖਣ ਵਾਲ਼ੇ ਬਹੁਤ ਸਾਰੇ ਕਲਾਕਾਰਾਂ ਬਾਰੇ ਪੜ੍ਹਿਆ ਤੇ ਸੁਣਿਆ ਤਾਂ ਬਹੁਤ ਵਾਰ ਸੀ ਪਰ ਇਹੋ ਜਿਹੇ ਕਲਾਕਾਰ ਨੂੰ ਮਿਲਣ ਦਾ ਮੌਕਾ ਦੋ ਕੁ ਸਾਲ ਪਹਿਲਾਂ 'ਸਾਹਿਤ ਸੁਰ ਸੰਗਮ ਸਭਾ ਇਟਲੀ' ਦਾ ਗਠਨ ਕਰਨ ਮੌਕੇ ਮਿਲਿਆ। ਜਿਸ ਨੂੰ ਪ੍ਰਮਾਤਮਾ ਨੇ ਇੱਕ ਨਹੀਂ ਬਲਕਿ ਬਹੁਤ ਸਾਰੀਆਂ ਕਲਾਵਾਂ ਨਾਲ਼ ਨਿਵਾਜਿਆ ਹੈ। ਉਹ ਲੇਖ਼ਕ ਹੈ, ਗਾਇਕ ਹੈ ਤੇ ਅਦਾਕਾਰ ਵੀ। ਕਿੱਤੇ ਦੇ ਤੌਰ ਤੇ ਉਸ ਨੇ ਕਿਸੇ ਵੀ ਕਲਾ ਨੂੰ ਨਹੀਂ ਅਪਣਾਇਆ ਹੋਇਆ। ਉਸਦਾ ਕਹਿਣਾ ਹੈ ਕਿ ਉਹ ਗਾਇਕੀ ਨੂੰ ਕਿੱਤੇ ਵਜੋਂ ਜਰੂਰ ਅਪਣਾਉਂਦਾ ਜੇ ਉਹ ਪੂਰੀ ਤਰ੍ਹਾਂ ਸੰਗੀਤ ਦੀ ਵਿਦਿਆ ਹਾਸਿਲ ਕਰ ਪਾਉਂਦਾ। ਗੀਤ ਸੰਗੀਤ ਉਸ ਦੀ ਰੂਹ ਦੀ ਖ਼ੁਰਾਕ ਹੈ। ਗੀਤ ਸੰਗੀਤ ਤੋਂ ਬਿਨਾਂ ਉਹ ਜ਼ਿੰਦਗੀ ਨੂੰ ਅਧੂਰੀ ਜਿੰਦਗੀ ਮੰਨਦਾ ਹੈ। ਉਹ ਹਰ
ਇੱਕ ਕਲਾ ਅਤੇ ਕਲਾਕਾਰ ਦਾ ਬਹੁਤ ਕਦਰਦਾਨ ਹੈ। ਉਹ ਦੂਜੇ ਕਲਾਕਾਰਾਂ ਦੇ ਵਧੀਆ ਕੰਮ ਦੀ ਹਮੇਸ਼ਾ ਤਾਰੀਫ਼ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਉਨ੍ਹਾਂ ਦੇ ਮੂੰਹ ਤੇ ਹੀ ਕਹਿੰਦਾ ਹੈ ਨਾ ਕਿ ਪਿੱਠ ਪਿੱਛੇ। ਸ਼ਾਇਦ ਇਹੋ ਕਾਰਨ ਹੈ ਕਿ ਇਟਲੀ ਦੇ
ਸਾਰੇ ਕਲਾਕਾਰਾਂ ਦਾ ਉਸ ਨਾਲ਼ ਵਧੀਆ ਮਿਲਵਰਤਨ ਹੈ। ਸੱਚੀ ਗੱਲ ਮੂੰਹ ਤੇ ਕਹਿਣ ਵਾਲ਼ੀ ਉਸ ਦੀ ਆਦਤ ਕਾਰਨ ਜਿੱਥੇ ਉਸ ਦੇ ਕਦਰਦਾਨਾ ਦੀ ਕਮੀ ਨਹੀਂ, ਉੱਥੇ ਇਸ ਆਦਤ ਕਾਰਨ ਬਹੁਤ ਸਾਰੇ ਸੱਜਣ ਉਸ ਤੋਂ ਪਾਸਾ ਵੀ ਵੱਟ ਗਏ ਹਨ। ਕਲਾ ਦਾ ਪੁਜਾਰੀ, ਯਾਰਾਂ ਦਾ ਯਾਰ, ਸਭ ਨੂੰ ਖਿੜੇ ਮੱਥੇ ਮਿਲਣ ਵਾਲ਼ਾ ਇਹ ਕਲਾਕਾਰ ਹੈ ਸਾਬਰ ਅਲੀ। ਇਟਲੀ ਵਿੱਚ ਉਹ ਸਾਬਰ ਅਲੀ ਮੋਰਿੰਡਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
    

Wednesday, June 13, 2012

ਲੱਚਰ ਗਾਇਕੀ ਲਈ ਜਿੰਮੇਵਾਰ ਲੋਕ

     ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਬਾਰੇ ਅੱਜ ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਨੂੰ ਰੋਕਣ ਲਈ ਗਾਇਕਾਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਜਾ ਰਹੇ ਹਨ। ਪਿੱਛੇ ਜਿਹੇ ਇੱਕ ਗਾਇਕ ਨੇ ਵੀ ਲੱਚਰ ਗਾਇਕੀ ਖਿਲਾਫ਼ ਮੀਡੀਏ ਰਾਹੀਂ ਆਵਾਜ਼ ਉਠਾਈ। ਭਾਵੇਂ ਉਸ ਨੇ ਨਿਸ਼ਾਨਾ ਇੱਕ ਕੰਪਨੀ ਤੇ ਕੁਝ ਗਾਇਕਾਂ ਨੂੰ ਹੀ ਬਣਾਇਆ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਲੋਕ ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਨੂੰ ਰੋਕਣ ਲਈ ਯਤਨਸ਼ੀਲ ਹਨ। ਜੋ ਕੋਈ ਵੀ ਆਪੋ ਆਪਣੇ ਢੰਗ ਨਾਲ਼ ਇਸ ਲੱਚਰ ਗਾਇਕੀ ਨੂੰ ਰੋਕਣ ਲਈ ਕਦਮ ਉਠਾ ਰਿਹਾ ਸ਼ਲਾਘਾਯੋਗ ਹੈ।
     ਮੈਂ ਕਈ ਵਾਰ ਇਸ ਵਿਸ਼ੇ ਤੇ ਲਿਖਣਾ ਸ਼ੁਰੂ ਕੀਤਾ ਤੇ ਫਿਰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਹ ਇਸ ਲਈ ਨਹੀਂ ਕਿ ਮੈਂ ਇਸ ਖ਼ਿਲਾਫ਼ ਕੁਝ ਲਿਖਣਾ ਨਹੀਂ ਸੀ ਚਾਹੁੰਦਾ, ਪਰ ਇਸ ਲਈ ਕਿ ਮੈਂ ਜਦ ਵੀ ਲੱਚਰ ਗਾਇਕੀ ਖ਼ਿਲਾਫ਼ ਆਵਾਜ਼ ਉਠਦੀ ਸੁਣੀ, ਉਹ ਕੁਝ ਕੁ ਗਾਇਕਾਂ ਤੇ ਗੀਤਕਾਰਾਂ ਤੇ ਹੀ ਆ ਕੇ ਰੁਕੀ। ਲੱਚਰ ਗੀਤ ਆ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਗੱਲ ਕੁਝ ਗਾਇਕਾਂ ਅਤੇ ਗੀਤਕਾਰਾਂ ਤੱਕ ਆ ਕੇ ਰੁਕ ਜਾਣੀ ਮੇਰੇ ਸਮਝੋਂ ਬਾਹਰੀ ਗੱਲ ਹੈ ਕਿ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਦੋਂ ਇਸ ਤਰ੍ਹਾਂ ਹੁੰਦਾ ਹੈ ਕਿ ਗੀਤਕਾਰ ਅਤੇ ਗਾਇਕ ਹੀ ਇੱਕ ਦੂਜੇ ਖਿਲਾਫ ਬੋਲਦੇ ਨੇ ਤਾਂ

Sunday, May 6, 2012

ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ 'ਸਿੱਕੀ'


     ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜ਼ਿੰਦਗੀ 'ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬੀ ਆਪਣੇ ਸੁਭਾਅ ਮੁਤਾਬਿਕ ਆਪਣੇ ਧਰਮ ਵਿਰਸਾਤ, ਆਪਣੀਆਂ ਖੇਡਾਂ, ਆਪਣੇ ਲੋਕ ਨਾਚ ਗਿੱਧਾ ਭੰਗੜਾ, ਆਪਣਾ ਗੀਤ ਸੰਗੀਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਵਿਦੇਸ਼ਾਂ ਵਿੱਚ ਵੀ ਇਨ੍ਹਾਂ ਨੇ ਆਪਣੇ ਹਰ ਰੰਗ ਨਾਲ ਵਿਦੇਸ਼ੀ ਲੋਕਾਂ ਨੂੰ ਰੰਗਣ ਦੀ ਬੇਮਿਸਾਲ ਕੋਸ਼ਿਸ਼ ਕੀਤੀ ਹੈ। ਕੁਝ ਇਸੇ ਹੀ ਸੋਚ ਨੂੰ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ ਪੰਜਾਬੀ ਗੱਭਰੂ ਕੁਲਵਰਨ ਸਿੰਘ। ਪਰ ਸਟੇਜਾਂ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ ਸਿੱਕੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਹੈ। ਆਪਣੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ ਸਮਾਂ ਕੱਢ ਕੇ ਆਪਣੇ ਸ਼ੌਂਕ ਨੂੰ ਵੀ ਪੂਰਾ ਕਰਦਾ ਆ ਰਿਹਾ ਹੈ। ਸਿੱਕੀ ਭੰਗੜੇ ਦਾ ਇੱਕ ਵਧੀਆ ਕਲਾਕਾਰ ਹੈ ਅਤੇ ਉਸਦੀ ਇਹ ਕਲਾ ਸਿੱਕੀ ਦੇ ਸਿਰ ਚੜ੍ਹ ਬੋਲਦੀ ਹੈ।