Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Tuesday, November 6, 2012

ਬੀਤੇ ਪਲਾਂ ਦੀ ਭਾਲ਼ ਵਿੱਚ ਭਟਕਦੇ ਪ੍ਰਦੇਸੀ

ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਪ੍ਰਦੇਸੀ ਭੈਣ-ਭਰਾ ਕੰਮਾਂ ਕਾਰਾਂ ਦੇ ਰੁਝੇਂਵਿਆਂ ਤੋਂ ਕੁਝ ਸਮੇਂ ਦੀ ਛੁੱਟੀ ਲੈ ਵਤਨਾਂ(ਪੰਜਾਬ) ਨੂੰ ਜਾ ਰਹੇ ਨੇ। ਕੋਈ ਦੀਵਾਲੀ, ਕੋਈ ਲੋਹੜੀ ਤੇ ਕੋਈ ਮਾਘੀ ਮੇਲਾ ਪੰਜਾਬ ਵਿੱਚ ਵੇਖਣਾ ਚਾਹੁੰਦਾ। ਕੋਈ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਜਾਂ ਫ਼ਿਰ ਕੋਈ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਜਾ ਰਿਹਾ। ਹਰ ਇੱਕ ਦੇ ਦਿਲ ਵਿੱਚ ਵਤਨਾਂ ਨੂੰ ਜਾਣ ਦੀ ਤਾਂਘ ਅਤੇ ਚਾਅ ਹੈ। ਜਿਵੇਂ ਗਾਇਕ ਹੈਪੀ ਵਿਰਕ ਨੇ ਆਪਣੀ ਐਲਬਮ "ਅਰਮਾਨ" ਵਿੱਚ ਜਸਵਿੰਦਰ ਸੰਧੂ ਦਾ ਲਿਖਿਆ ਇੱਕ ਬਹੁਤ ਹੀ ਪਿਆਰਾ ਗੀਤ ਗਾਇਆ ਸੀ "ਪਾਣੀ ਨੂੰ ਪੱਤਣਾਂ ਦੀ, ਪ੍ਰਦੇਸੀ ਨੂੰ ਵਤਨਾਂ ਦੀ, ਤਾਂਘ ਤਾਂ ਰਹਿੰਦੀ ਏ।" ਪਰ ਆਮ ਤੌਰ ਤੇ ਵੇਖਣ ਸੁਨਣ ਵਿੱਚ ਆਉਂਦਾ ਹੈ ਕਿ ਵਾਪਸੀ ਮੌਕੇ ਬਹੁਤਿਆਂ ਵਿੱਚ ਨਿਰਾਸ਼ਾ ਪਾਈ ਜਾਂਦੀ ਹੈ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਵਤਨ ਛੱਡਣ ਦਾ ਦੁੱਖ ਹੁੰਦਾ, ਸਗੋਂ ਇਸ ਲਈ ਕਿ ਉਨ੍ਹਾਂ ਨੂੰ ਲੱਗਦਾ ਪਿੰਡਾਂ ਵਿੱਚ ਪਹਿਲਾਂ ਵਾਲੀ ਰੌਣਕ ਨਹੀਂ ਰਹੀ, ਲੋਕਾਂ ਵਿੱਚ ਪਹਿਲਾਂ ਵਾਂਗ ਪਿਆਰ ਨਹੀਂ ਰਿਹਾ। ਇਹ ਗੱਲ ਜਿਆਦਾਤਰ ਉਨ੍ਹਾਂ ਤੋਂ ਸੁਨਣ ਨੂੰ ਮਿਲਦੀ ਹੈ ਜਿਹੜੇ ਕਈ ਸਾਲਾਂ ਬਾਅਦ ਵਤਨੀ ਵਾਪਿਸ ਪਰਤਦੇ ਨੇ। ਕੀ ਇਹ ਸੱਚ ਹੈ ਕਿ ਸਭ ਕੁਝ ਬਦਲ ਗਿਆ ਹੈ? ਜਾਂ ਫ਼ਿਰ ਪਰਦੇਸੀ ਆਪਣੇ ਪਿੰਡ ਜਾਂ ਪੰਜਾਬ ਵਿੱਚ ਉਹ ਕੁਝ ਲੱਭਦਾ ਰਿਹਾ ਜਿਸ ਨੇ ਸਮੇਂ ਨਾਲ ਬਦਲ ਹੀ ਜਾਣਾ ਸੀ। ਪਿਛਲੇ ਸਾਲ ਜਦੋਂ ਮੈਂ ਪੰਜਾਬ ਗਿਆ ਮੇਰਾ ਇੱਕ ਦੋਸਤ ਮੈਨੂੰ ਪੁੱਛਣ ਲੱਗਾ "ਯਾਰ ਜਿੰਨੇ ਬਾਹਰੋਂ ਆਉਂਦੇ ਆ ਸਾਰੇ ਕਹਿੰਦੇ ਰਹਿੰਦੇ ਆ ਪਿੰਡ ਪਹਿਲਾਂ ਵਰਗਾ ਨਹੀਂ ਰਿਹਾ। ਤੈਨੂੰ ਕਿਵੇਂ ਲੱਗਦਾ?" ਮੈਂ ਜਿਸ ਤਰ੍ਹਾਂ ਮਹਿਸੂਸ ਕਰਦਾ ਸੀ ਉਸ ਨਾਲ ਸਾਂਝਾ ਕੀਤਾ। ਪ੍ਰਦੇਸੀਆਂ ਨੂੰ ਸਭ ਕੁਝ ਬਦਲਿਆ ਬਦਲਿਆ ਕਿਉਂ ਲੱਗਦਾ, ਇਸ ਬਾਰੇ ਜੋ ਮੇਰੇ ਵਿਚਾਰ ਨੇ ਜਾਂ ਜਿਸ ਨਜ਼ਰੀਏ ਮੈਂ ਇਸ ਨੂੰ ਵੇਖਦਾ ਹਾਂ ਆਪ ਸਭ ਨਾਲ ਸਾਂਝਾ ਕਰਨਾ ਚਾਹਾਂਗਾ ਇਹ ਕਿੰਨਾ ਕੁ ਸਹੀ ਹੈ ਜਾਂ ਗ਼ਲਤ ਇਹ ਤੁਸੀਂ ਪੜ੍ਹ ਕੇ ਦੱਸਿਓ। ਭੈਣਾਂ-ਭਰਾਵਾਂ ਨਾਲ ਜ਼ਾਇਦਾਦ ਦੇ ਝਗੜੇ ਜਾਂ ਹੋਰ ਦਫ਼ਤਰੀ ਸਮੱਸਿਆਵਾਂ ਨੂੰ ਇੱਕ ਪਾਸੇ ਰੱਖ ਲਈਏ ਕਿਉਂਕਿ ਇਹ ਵੱਖਰਾ ਤੇ ਬਹੁਤ ਲੰਬਾ ਵਿਸ਼ਾ ਹੋ ਜਾਵੇਗਾ। ਮੈਂ ਗੱਲ ਕਰ ਰਿਹਾਂ ਸਿਰਫ਼ ਉਸ ਪੱਖ ਤੋਂ ਕਿ ਜਦੋਂ ਅਸੀਂ ਵਤਨਾ ਨੂੰ ਜਾਣਾ ਹੁੰਦਾ ਤਾਂ ਅਸੀਂ ਇੱਕ ਵਾਰ ਫ਼ਿਰ ਉਨ੍ਹਾਂ ਪਲਾਂ ਦਾ ਆਨੰਦ ਮਾਨਣਾ ਚਾਹੁੰਦੇ ਹਾਂ ਜਿਹੜੇ ਬਹੁਤ ਸਾਲ ਪਹਿਲਾਂ ਪੰਜਾਬ ਵਿੱਚ ਗੁਜ਼ਾਰੇ ਹੁੰਦੇ ਹਨ। ਪਰ ਉਹ ਪਲ ਸਾਨੂੰ ਨਹੀਂ ਲੱਭਦੇ ਤੇ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਕਿਹੜੇ ਨੇ ਉਹ ਪਲ ਤੇ ਸਾਨੂੰ ਕਿਉਂ ਨਹੀਂ ਲੱਭਦੇ ਉਹ ਪਲ!!!

ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ

      
     ਆਮ ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੋਹ ਜਾਂਦੀ ਹੈ। ਰਚਨਾ ਦੇ ਜ਼ਰੀਏ ਰਚਣਹਾਰੇ ਦੀ ਵੀ ਪਾਠਕ ਦੇ ਦਿਲ ਵਿੱਚ ਖਾਸ ਜਗ੍ਹਾ ਬਣ ਜਾਂਦੀ ਹੈ। ਉਸ ਤੋਂ ਬਾਅਦ ਪਾਠਕ ਉਸ ਲੇਖਕ ਦੀ ਕੋਈ ਵੀ ਰਚਨਾ ਪੜ੍ਹੇ ਵਗੈਰ ਨਹੀਂ ਰਹਿ ਸਕਦਾ। ਫ਼ਿਰ ਪਾਠਕ ਦੇ ਦਿਲ ਵਿੱਚ ਉਸ ਲੇਖਕ ਨੂੰ ਮਿਲਣ ਦੀ ਰੀਝ ਜਰੂਰ ਜਾਗ ਉਠਦੀ ਹੈ। ਉਹ ਲੇਖਕ ਬਾਰੇ ਹੋਰ ਬਹੁਤ ਕੁਝ ਜਾਨਣਾ ਚਾਹੁੰਦਾ ਹੈ। ਜਿਵੇਂ ਲੇਖਕ ਦੇ ਸੁਭਾਅ ਬਾਰੇ, ਉਸ ਦੇ ਲੇਖਣੀ ਸਫ਼ਰ ਬਾਰੇ ਅਤੇ ਖਾਸ ਕਰ ਕੇ ਉਹ ਜਾਨਣਾ ਚਾਹੁੰਦਾ ਹੈ ਕਿ ਉਹ ਜਿੰਨ੍ਹਾਂ ਵਧੀਆ ਲੇਖਕ ਹੈ ਕੀ ਉਨ੍ਹਾਂ ਵਧੀਆ ਇਨਸਾਨ ਵੀ ਹੈ? ਜੇ ਮਿਲਣ ਤੇ ਲੇਖਕ ਪਾਠਕ ਦੀਆਂ ਉਮੀਦਾਂ ਤੇ ਖ਼ਰਾ ਉੱਤਰੇ ਤਾਂ ਪਾਠਕ ਅਤੇ ਲੇਖਕ ਵਿੱਚ ਇੱਕ ਅਟੁੱਟ ਸਾਂਝ ਬਣ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਸਮਰੱਥਾ ਰੱਖਦਾ ਹੈ ਇਟਲੀ ਵੱਸਦਾ ਲੇਖਕ ਪ੍ਰਭਜੀਤ ਨਰਵਾਲ। ਕੋਈ ਵੀ ਪਾਠਕ ਇੱਕ ਵਾਰ ਉਸ ਦੀ ਰਚਨਾ ਪੜ੍ਹ ਲਵੇ ਤਾਂ ਉਸ ਦਾ ਪ੍ਰਸੰਸਕ ਬਣੇ ਬਿਨਾ ਨਹੀਂ ਰਹਿ ਸਕਦਾ। ਜੇ ਕਿਤੇ ਪ੍ਰਭਜੀਤ ਨੂੰ ਮਿਲਣ ਦਾ ਸਬੱਬ ਬਣ ਜਾਵੇ ਤਾਂ ਪਾਠਕ ਜਿੰਨਾ ਉਸ ਦੀ ਲੇਖਣੀ ਦਾ ਮੁਰੀਦ ਹੁੰਦਾ ਹੈ, ਉਸ ਤੋਂ ਜ਼ਿਆਦਾ ਉਹ ਪ੍ਰਭਜੀਤ ਦੇ ਇਨਸਾਨੀਅਤ ਪੱਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਪ੍ਰਭਜੀਤ ਬੜੇ ਮਿਲਾਪੜੇ ਸੁਭਾਅ ਦਾ ਮਾਲਕ ਹੈ। ਉਸ ਦੀਆਂ ਰਚਨਾਵਾਂ ਦੁਨੀਆਂ ਦੇ ਕੋਨੇ-ਕੋਨੇ ਤੋਂ ਛਪਦੇ ਪੰਜਾਬੀ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਉਹ ਹੁਣ ਤੱਕ ਤਿੰਨ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕਿਆ ਹੈ। ਉਸ ਦੇ ਕਈ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ।