Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Saturday, March 9, 2013

ਨਸ਼ਾ ਫੇਸਬੁੱਕ ਦਾ

ਉੱਠਦੇ ਹੀ ਸਾਰ ਭੈੜੀ ਲੱਗ ਜਾਂਦੀ ਤੋੜ
ਲੈਪ ਟੌਪ ਚੱਕ ਨੈੱਟ ਲਈਦਾ ਜੋੜ
ਮੂੰਹ ਹੱਥ ਧੋ ਕੇ ਚਾਹ ਪੀਣ ਤੋਂ ਪਹਿਲਾਂ
ਚੈੱਕ ਕਰੀਦਾ ਅਕਾਊਂਟ ਜਿਹੜਾ ਫੇਸਬੁੱਕ ਦਾ
ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ

ਮਾਰ-ਮਾਰ ਕੇ ਆਵਾਜ਼ਾਂ ਨਿੱਤ ਥੱਕ ਜਾਵੇ ਮਾਂ
ਪੁੱਛੇ ਲੱਭਦਾਂ ਕੀ? ਮੈਨੂੰ ਵੀ ਤਾਂ ਸਮਝਾਅ
ਜਿੱਦਣ ਦਾ ਡੱਬਾ ਜਿਹਾ ਲਿਆਂਦਾ ਘਰ ਵਿੱਚ

ਰਿਹਾ ਫ਼ਿਕਰ ਨਾ ਕੋਈ ਤੈਨੂੰ ਰੋਟੀ ਟੁੱਕ ਦਾ

ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ

ਆਸ਼ਕਾਂ ਨੂੰ ਆਸ਼ਕੀ ਲਈ ਅੱਡਾ ਲੱਭ ਗਿਆ
ਇੱਜ਼ਤ ਕਈਆਂ ਦੀ ਉੱਤੇ ਧੱਬਾ ਲੱਗ ਗਿਆ

ਮਿਲੇ ਨੇ ਜਿੰਨ੍ਹਾਂ ਨੂੰ ਏਥੋਂ ਸੱਚੇ ਉਮਰਾਂ ਦੇ ਸਾਥੀ
ਕਹਿਣ ਦੇ ਸਕਦੇ ਅਸੀਂ ਦੇਣਾ ਫੇਸਬੁੱਕ ਦਾ
ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ

ਲੇਖਕਾਂ ਤੇ ਗਾਇਕਾਂ ਨੂੰ ਵੀ ਮੌਜ ਲੱਗੀ ਹੋਈ
ਮੁਫ਼ਤ 'ਮਸ਼ਹੂਰੀ ਲਈ ਥਾਂ ਲੱਭੀ ਹੋਈ
ਪਾਠਕਾਂ ਸਰੋਤਿਆਂ ਨਾ ਹੋਵੇ ਸਿੱਧੀ ਗੱਲਬਾਤ
ਕੋਈ ਚੰਗਾ, ਮਾੜਾ ਕੰਮ ਨਾ ਕਿਸੇ ਤੋਂ ਛੁਪਦਾ
ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ

ਜਿਉਂਦਾ ਰਹੇ ਮਾਰਕ ਜੀਹਨੇ ਫੇਸਬੁੱਕ ਹੈ ਬਣਾਈ
ਵਿਛੜੇ ਹੋਏ ਯਾਰਾਂ ਨੂੰ ਜੋ ਜਾਂਦਾ ਮਿਲਾਈ
ਸਾਰੀ ਦੁਨੀਆ ਬਣਾਤੀ ਪਿੰਡ ਵਾਲ਼ੀ ਸੱਥ ਵਾਂਗੂੰ
ਜਿੱਥੇ ਆਉਂਦਾ ਜਾਂਦਾ ਹਰ ਕੋਈ ਰੁਕਦਾ
ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ

"
ਰਾਜੂ" ਥੋੜਾ ਨਸ਼ਾ ਸਦਾ ਹੁੰਦਾ ਦਵਾਈ ਵਰਗਾ
ਬਹੁਤਾ ਕੀਤਾ ਨਸ਼ਾ ਬੰਦੇ ਨੂੰ ਸ਼ੁਦਾਈ ਕਰਦਾ
ਹਿਸਾਬ ਨਾਲ ਵਰਤੋਂ ਤਾਂ ਖੁਸ਼ੀ ਦਾ ਖਜਾਨਾ
ਨਹੀਂ ਪਊ ਘਰ 'ਚ ਅਸਰ ਮਾੜਾ ਫੇਸਬੁੱਕ ਦਾ
ਬਾਕੀ ਸਭ ਨਸ਼ਿਆਂ ਤੋਂ ਬਚੇ ਰਹੇ ਦੋਸਤੋ
ਆਹ ਲੱਗ ਗਿਆ ਨਸ਼ਾ ਭੈੜਾ ਫੇਸਬੁੱਕ ਦਾ _ਰਾਜੂ ਹਠੂਰੀਆ

No comments:

Post a Comment